
Sara Templeton
ਮੈਂ ਮੇਅਰ ਲਈ ਖੜ੍ਹ ਰਹੀ ਹਾਂ ਤਾਂ ਜੋ ਅਸਲ ਤਰੱਕੀ ਹੋਵੇ ਅਤੇ ਇੱਕ ਸਸਤਾ, ਰਹਿਣ-ਜੋਗ ਅਤੇ ਮਜ਼ਬੂਤ ਸ਼ਹਿਰ ਬਣ ਸਕੇ — ਅੱਜ ਲਈ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ।
ਪਿਛਲੇ ਨੌਂ ਸਾਲਾਂ ਤੋਂ ਸ਼ਹਿਰੀ ਕੌਂਸਲਰ ਵਜੋਂ, ਮੈਂ ਕ੍ਰਾਇਸਟਚਰਚ ਅਤੇ ਬੈਂਕਸ ਪ੍ਰਾਇਦੀਪ ਦੀ ਹਮਾਇਤੀ ਰਹੀ ਹਾਂ, ਆਪਣੀਆਂ ਕਮਿਊਨਿਟੀਆਂ ਅਤੇ ਸਿਹਤਮੰਦ ਵਾਤਾਵਰਣ ਲਈ ਵਚਨਬੱਧ।
ਭੂਚਾਲਾਂ ਤੋਂ ਬਾਅਦ ਅਸੀਂ ਬਹੁਤ ਤਰੱਕੀ ਕੀਤੀ ਹੈ, ਹਾਲਾਂਕਿ ਸਾਨੂੰ ਗਤੀ ਗੁਆਉਣ ਦਾ ਖ਼ਤਰਾ ਹੈ। ਮੌਜੂਦਾ ਥੋੜ੍ਹੇ ਸਮੇਂ ਦੀ ਸੋਚ ਨਾਲ ਅਸੀਂ ਇਸ ਗੱਲ ਨੂੰ ਭੁੱਲ ਰਹੇ ਹਾਂ ਕਿ ਸਾਡੇ ਭਵਿੱਖ ਲਈ ਕੀ ਮਾਇਨੇ ਰੱਖਦਾ ਹੈ।
ਮੈਂ ਇੱਕ ਐਸੀ ਸ਼ਹਿਰੀ ਕੌਂਸਲ ਦੀ ਅਗਵਾਈ ਕਰਾਂਗੀ ਜੋ ਸਾਡੇ ਵਾਅਦੇ ਪੂਰੇ ਕਰਨ ਅਤੇ ਸ਼ਹਿਰ ਦੇ ਸਭ ਤੋਂ ਵਧੀਆ ਹਿੱਤ ਲਈ ਇਕੱਠੇ ਕੰਮ ਕਰਨ ‘ਤੇ ਧਿਆਨ ਦੇਵੇਗੀ।
ਮੇਰੀਆਂ ਤਰਜੀਹਾਂ ਹਨ: ਆਪਣੇ ਲੋਕਾਂ ਦੀ ਦੇਖਭਾਲ ਕਰਨਾ, ਆਪਣੇ ਪਾਣੀ ਦੀਆਂ ਪਾਈਪਾਂ ਅਤੇ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣਾ, ਜਲਵਾਯੂ ਕਾਰਵਾਈ, ਆਪਣੀਆਂ ਰਣਨੀਤਕ ਸੰਪਤੀਆਂ ਨੂੰ ਬਣਾਈ ਰੱਖਣਾ, ਮੁੱਖ ਸੇਵਾਵਾਂ ਨੂੰ ਬਰਕਰਾਰ ਰੱਖਣਾ, ਅਤੇ ਨਿਵਾਸੀਆਂ ਦੀ ਗੱਲ ਸੱਚਮੁੱਚ ਸੁਣਨਾ।
ਮੈਂ ਕਮਿਊਨਿਟੀ ਤੋਂ ਹਾਂ ਅਤੇ ਕਮਿਊਨਿਟੀ ਲਈ ਹਾਂ। ਮੇਰੇ ਕੋਲ ਸਾਡੇ ਸ਼ਹਿਰ ਨੂੰ ਅੱਗੇ ਲੈ ਜਾਣ ਲਈ ਹੁਨਰ, ਦਰਸ਼ਨ ਅਤੇ ਊਰਜਾ ਹੈ।
ਅੱਜ ਹੀ www.saratempleton.nz ' ਤੇ ਜਾਓ
