
Diane Calvert
ਮੈਂ ਵੈਲਿੰਗਟਨ ਦੀ ਮੇਅਰ ਬਣਨ ਲਈ ਖੜ੍ਹੀ ਹਾਂ ਅਤੇ ਤੁਹਾਡੀ ਪਹਿਲੀ ਪਸੰਦ ਦਾ ਵੋਟ ਮੰਗਦੀ ਹਾਂ। ਸ਼ਹਿਰ ਆਪਣੇ ਸਭ ਤੋਂ ਚੁਣੌਤੀਪੂਰਨ ਸਮਿਆਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸਨੂੰ ਇੱਕ ਤਜਰਬੇਕਾਰ ਨੇਤਾ ਦੀ ਲੋੜ ਹੈ ਜੋ ਸਮਝਦੀ ਹੋਵੇ ਕਿ ਕੌਂਸਲ ਕਿਵੇਂ ਕੰਮ ਕਰਦੀ ਹੈ ਅਤੇ ਮੁੱਦਿਆਂ ਦੀ ਜਟਿਲਤਾ ਕੀ ਹੈ।
ਮੌਜੂਦਾ ਸਿਟੀ ਕੌਂਸਲਰ ਵਜੋਂ, ਮੇਰੇ ਕੋਲ ਗਿਆਨ, ਸੰਪਰਕ ਅਤੇ ਸਾਬਤ ਕੀਤੀਆਂ ਉਪਲਬਧੀਆਂ ਹਨ — ਇੱਕ ਰਣਨੀਤਿਕ ਸੋਚ ਵਾਲੀ, ਸਫਲ ਕਮਿਊਨਿਟੀ ਵਕੀਲ ਅਤੇ ਹੋਰ ਸਮਝਦਾਰ ਨਿਵੇਸ਼ ਅਤੇ ਘੱਟ ਰੇਟਾਂ ਦੀ ਸਮਰਥਕ ਵਜੋਂ। ਮੈਂ ਕੌਂਸਲ ਵਿੱਚ “ਰੀਸੈਟ” ਦੀ ਅਗਵਾਈ ਕਰਨ ਲਈ ਤਿਆਰ ਹਾਂ, ਜਿਸ ਵਿੱਚ ਸਾਡੀਆਂ ਮੁੱਖ ਸੇਵਾਵਾਂ — ਬੁਨਿਆਦੀ ਢਾਂਚਾ, ਕੂੜਾ ਪ੍ਰਬੰਧਨ ਅਤੇ ਕਮਿਊਨਿਟੀ ਸਹੂਲਤਾਂ — ਨੂੰ ਤਰਜੀਹ ਦੇਣਾ, ਖਰਚ ਨੂੰ ਵਾਜਬ ਪੱਧਰ ’ਤੇ ਘਟਾਉਣਾ, ਕਾਰੋਬਾਰੀ ਨਿਵੇਸ਼ ਦਾ ਸਮਰਥਨ ਕਰਨਾ ਅਤੇ ਕੌਂਸਲ ’ਤੇ ਜਨਤਕ ਭਰੋਸੇ ਨੂੰ ਬਹਾਲ ਕਰਨਾ ਸ਼ਾਮਲ ਹੈ।
ਮੈਂ ਚਾਹੁੰਦੀ ਹਾਂ ਕਿ ਪੈਸਾ ਤੁਹਾਡੇ ਖਿਸੇ ਵਿੱਚ ਵਾਪਸ ਜਾਵੇ ਤਾਂ ਜੋ ਤੁਸੀਂ ਖੁਦ ਫੈਸਲਾ ਕਰ ਸਕੋ ਕਿ ਇਸਨੂੰ ਕਿਵੇਂ ਵਰਤਣਾ ਹੈ, ਨਾ ਕਿ ਕੌਂਸਲ।
ਮੈਂ ਕਿਸੇ ਵੀ ਰਾਜਨੀਤਿਕ ਗਰੁੱਪ ਨਾਲ ਸੰਬੰਧਿਤ ਨਹੀਂ ਹਾਂ ਅਤੇ ਕੌਂਸਲ, ਕਮਿਊਨਿਟੀ ਅਤੇ ਭਾਗੀਦਾਰਾਂ ਨਾਲ ਮਿਲਕੇ ਕੰਮ ਕਰਾਂਗੀ ਤਾਂ ਜੋ ਉਹ ਨਤੀਜੇ ਪ੍ਰਦਾਨ ਕੀਤੇ ਜਾ ਸਕਣ ਜੋ ਵੈਲਿੰਗਟਨ ਦੇ ਲੋਕ ਸੱਚਮੁੱਚ ਚਾਹੁੰਦੇ ਹਨ।
ਸੰਖੇਪ ਵਿੱਚ ਮੈਂ:
100% ਸੁਤੰਤਰ — ਕਿਸੇ ਵੀ ਪਾਰਟੀ ਜਾਂ ਗਰੁੱਪ ਨਾਲ ਨਹੀਂ।
100% ਪਹਿਲੇ ਦਿਨ ਤੋਂ ਤਿਆਰ — ਮੈਨੂੰ ਨੀਤੀਆਂ, ਯੋਜਨਾਵਾਂ, ਲੋਕ ਅਤੇ ਰਾਜਨੀਤੀ ਦੀ ਜਾਣਕਾਰੀ ਹੈ ਅਤੇ ਮੈਂ ਜਾਣਦੀ ਹਾਂ ਕੰਮ ਕਿਵੇਂ ਕੀਤੇ ਜਾਂਦੇ ਹਨ।
100% ਅਨੁਭਵੀ — ਵਿੱਤੀ ਅਨੁਸ਼ਾਸਿਤ ਅਤੇ ਕਮਿਊਨਿਟੀ-ਕੇਂਦ੍ਰਿਤ।
